Financial support - Punjabi

ਅਸੀਂ ਬਿੱਲਾਂ ਨੂੰ ਆਸਾਨ ਬਣਾਉਣ ਬਾਰੇ ਸੋਚਦੇ ਹਾਂ।

ਅਸੀਂ ਇਹ ਸਮਝਦੇ ਹਾਂ ਅਤੇ ਮੱਦਦ ਕਰਨ ਲਈ ਇੱਥੇ ਮੌਜ਼ੂਦ ਹਾਂ। ਜੇਕਰ ਤੁਹਾਨੂੰ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਸਾਡੀ ਸਨੇਹ ਭਰਪੂਰ ਗਾਹਕ ਦੇਖਭਾਲ ਟੀਮ ਤੁਹਾਡੇ ਪਾਣੀ ਦਾ ਬਿੱਲ ਭਰਨ ਦੇ ਦਬਾਅ ਨੂੰ ਘੱਟ ਕਰਨ ਵਿੱਚ ਮੱਦਦ ਕਰਨ ਲਈ ਤਿਆਰ ਹੈ।

ਇਸ ਬਾਰੇ ਗੱਲਬਾਤ ਕਰਨ ਲਈ ਕਿ ਅਸੀਂ ਕਿਵੇਂ ਮੱਦਦ ਕਰ ਸਕਦੇ ਹਾਂ, ਸਾਡੀਆਂ ਔਨਲਾਈਨ ਸੇਵਾਵਾਂ ਰਾਹੀਂ ਸਾਡੇ ਨਾਲ ਸੰਪਰਕ ਕਰੋ, ਜਾਂ ਹੇਠਾਂ ਦਿੱਤੇ ਫਾਰਮ ਨੂੰ ਭਰ ਕੇ ਸਾਨੂੰ ਫ਼ੋਨ ਕਰਨ ਲਈ ਕਹੋ।

ਅਸੀਂ ਕਿਵੇਂ ਮੱਦਦ ਕਰ ਸਕਦੇ ਹਾਂ

ਇੱਥੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਮੱਦਦ ਕਰ ਸਕਦੇ ਹਾਂ। ਸਾਡੀ ਟੀਮ ਤੁਹਾਡੇ ਨਾਲ ਤੁਹਾਡੀ ਸਥਿਤੀ ਬਾਰੇ ਚਰਚਾ ਕਰੇਗੀ ਅਤੇ ਇਹ ਪਤਾ ਲਗਾਵੇਗੀ ਕਿ ਕਿਹੜੇ ਵਿਕਲਪ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਢੁੱਕਵੇਂ ਹਨ।

ਸਾਡੇ ਸਹਾਇਤਾ ਵਿਕਲਪ

ਲਚਕਦਾਰ ਭੁਗਤਾਨ ਯੋਜਨਾ ਤੁਹਾਨੂੰ ਤੁਹਾਡੇ ਬਿੱਲਾਂ ਦਾ ਭੁਗਤਾਨ ਛੋਟੀਆਂ ਨਿਯਮਤ ਸਮੇਂ ਬਾਅਦ ਭਰਨ ਵਾਲੀਆਂ ਕਿਸ਼ਤਾਂ ਵਿੱਚ ਕਰਨ ਦਿੰਦੀ ਹੈ। ਤੁਸੀਂ ਚੁਣ ਸਕਦੇ ਹੋ ਕਿ ਕੀ ਤੁਸੀਂ ਹਫ਼ਤਾਵਾਰੀ, ਪੰਦਰਵਾੜੇ ਜਾਂ ਮਹੀਨੇਬੱਧੀ ਭੁਗਤਾਨ ਕਰਨਾ ਚਾਹੁੰਦੇ ਹੋ।

ਇਹ ਭੁਗਤਾਨ ਯੋਜਨਾਵਾਂ ਲਚਕਦਾਰ ਹਨ ਅਤੇ ਅਸੀਂ ਉਨ੍ਹਾਂ ਨੂੰ ਤੁਹਾਡੀਆਂ ਲੋੜਾਂ ਮੁਤਾਬਕ ਤਿਆਰ ਕਰਾਂਗੇ। ਤੁਸੀਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਬਦਲਣ ਲਈ ਬੇਨਤੀ ਕਰ ਸਕਦੇ ਹੋ।

ਆਪਣੇ-ਆਪ ਨੂੰ ਭੁਗਤਾਨ ਕਰਨ ਲਈ ਹੋਰ ਸਮਾਂ ਦੇਣ ਲਈ ਤੁਸੀਂ ਆਪਣੇ ਬਿੱਲ ਦੀ ਬਕਾਇਆ ਮਿਤੀ ਨੂੰ ਵਧਾ ਸਕਦੇ ਹੋ।

 

ਯੂਟੀਲਿਟੀ ਰਿਲੀਫ਼ ਗ੍ਰਾਂਟ ਉਹਨਾਂ ਲੋਕਾਂ ਦੀ ਮੱਦਦ ਕਰਦੀ ਹੈ ਜੋ ਆਰਜ਼ੀ ਵਿੱਤੀ ਸਮੱਸਿਆ ਦੇ ਕਾਰਨ ਆਪਣੇ ਪਾਣੀ ਦੇ ਬਿੱਲ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹਨ। ਅਜਿਹਾ ਖਾਤਾ ਧਾਰਕ ਜਿਸ ਕੋਲ ਯੋਗ ਰਿਆਇਤੀ ਕਾਰਡ ਹੈ ਜਾਂ ਘੱਟ ਘਰੇਲੂ ਆਮਦਨੀ ਸੀਮਾ ਦੀ ਸ਼ਰਤ ਨੂੰ ਪੂਰਾ ਕਰਦਾ ਹੈ, ਉਹ ਇਸ ਲਈ ਅਰਜ਼ੀ ਦੇਣ ਦੇ ਯੋਗ ਹੋ ਸਕਦਾ ਹੈ।

ਜਦੋਂ ਤੁਸੀਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋ, ਤਾਂ ਜੇਕਰ ਤੁਸੀਂ ਯੂਟੀਲਿਟੀ ਰਿਲੀਫ਼ ਗ੍ਰਾਂਟ ਲਈ ਯੋਗ ਹੋ ਤਾਂ ਉਹ ਇਸਦਾ ਪਤਾ ਲਗਾਉਣਗੇ ਅਤੇ ਤੁਹਾਡੇ ਲਈ ਅਰਜ਼ੀ ਨੂੰ ਪੂਰਾ ਕਰਨਗੇ। ਯੋਗਤਾ ਨੂੰ ਪੂਰਾ ਕਰਨ ਲਈ, ਤੁਹਾਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਅਣਕਿਆਸੇ ਹਾਲਾਤਾਂ ਨੇ ਤੁਹਾਡੇ ਕੋਲ ਪੈਸੇ ਦੀ ਕਮੀ ਕਰ ਦਿੱਤੀ ਹੈ ਅਤੇ ਤੁਸੀਂ ਮੱਦਦ ਤੋਂ ਬਗ਼ੈਰ ਆਪਣੇ ਖਾਤੇ ਦਾ ਭੁਗਤਾਨ ਨਹੀਂ ਕਰ ਸਕਦੇ ਹੋ।

ਤੁਹਾਨੂੰ ਹੇਠਾਂ ਦਿੱਤੇ ਮਾਪਦੰਡਾਂ ਵਿੱਚੋਂ ਕਿਸੇ ਇੱਕ ਨੂੰ ਪੂਰਾ ਕਰਨ ਦੀ ਵੀ ਲੋੜ ਪਵੇਗੀ:

•           ਤੁਸੀਂ ਜਾਂ ਤੁਹਾਡੇ ਘਰ ਦੇ ਕਿਸੇ ਵਿਅਕਤੀ ਨੇ ਪਰਿਵਾਰਕ ਹਿੰਸਾ ਦਾ ਅਨੁਭਵ ਕੀਤਾ ਹੈ

•           ਤੁਹਾਡੀ ਆਮਦਨ ਵਿੱਚ ਹਾਲ ਹੀ ਵਿੱਚ ਕਮੀ ਆਈ ਹੈ, ਉਦਾਹਰਨ ਲਈ, ਤੁਹਾਡੀ ਨੌਕਰੀ ਖੁੱਸ ਗਈ ਹੈ

•           ਤੁਹਾਨੂੰ ਬੁਨਿਆਦੀ ਵਸਤੂਆਂ ਲੈਣ ਲਈ ਬਹੁਤ ਜ਼ਿਆਦਾ ਅਣਕਿਆਸੀਆਂ ਲਾਗਤਾਂ ਆਈਆਂ ਹਨ

•           ਰਿਹਾਇਸ਼ ਦੀ ਲਾਗਤ ਤੁਹਾਡੀ ਘਰੇਲੂ ਆਮਦਨ ਦੇ 30% ਤੋਂ ਵੱਧ ਹੈ

ਗ੍ਰਾਂਟ ਦੀ ਰਕਮ ਤੁਹਾਡੇ ਅਰਜ਼ੀ ਦੇਣ ਦੇ ਸਮੇਂ ਤੁਹਾਡੀ ਬਕਾਇਆ ਰਕਮ ਅਤੇ ਤੁਹਾਡੀ ਅਰਜ਼ੀ ਵਿੱਚ ਦਿੱਤੇ ਕਾਰਨਾਂ 'ਤੇ ਅਧਾਰਿਤ ਹੁੰਦੀ ਹੈ। ਇਹ ਸਕੀਮ ਤੁਹਾਨੂੰ ਤੁਹਾਡੇ ਖਾਤੇ ਨਾਲ ਚਲੰਤ ਮੱਦਦ ਪ੍ਰਦਾਨ ਨਹੀਂ ਕਰੇਗੀ।

ਤੁਸੀਂ ਦੋ ਸਾਲਾਂ ਦੀ ਮਿਆਦ ਵਿੱਚ ਵੱਧ ਤੋਂ ਵੱਧ $650 ਪ੍ਰਾਪਤ ਕਰ ਸਕਦੇ ਹੋ।

 

ਸਾਡੇ ਕੋਲ ਇੱਕ ਸਮਰਪਿਤ ਟੀਮ ਹੈ ਜਿਸਨੂੰ ਉਹਨਾਂ ਲੋਕਾਂ ਦੀ ਮੱਦਦ ਕਰਨ ਲਈ ਸਿਖਲਾਈ ਦਿੱਤੀ ਗਈ ਹੈ ਜੋ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹਨ ਜਾਂ ਅਨੁਭਵ ਕਰਨ ਦੇ ਜ਼ੋਖਮ ਵਿੱਚ ਹਨ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰਨ ਲਈ ਤੁਹਾਡੇ ਖਾਤੇ 'ਤੇ ਵਾਧੂ ਸੁਰੱਖਿਆ ਉਪਾਅ ਲਾਗੂ ਕਰ ਸਕਦੇ ਹਾਂ।

ਹੋਰ ਸਹਾਇਤਾ ਲਈ, ਸਾਡੇ ਪਰਿਵਾਰਕ ਹਿੰਸਾ ਪੰਨੇ 'ਤੇ ਜਾਓ।

ਅਸੀਂ ਬਿੱਲਾਂ ਨੂੰ ਆਸਾਨ ਬਣਾਉਣ ਬਾਰੇ ਸੋਚਦੇ ਹਾਂ ਅਤੇ ਜਾਣਦੇ ਹਾਂ ਕਿ ਕਈ ਵਾਰ ਗਾਹਕਾਂ ਨੂੰ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ।

ਇਹ ਸਾਡੀ ਨੀਤੀ ਹੈ ਕਿ ਵਿੱਤੀ ਸਮੱਸਿਆ ਅਨੁਭਵ ਕਰ ਰਹੇ ਅਤੇ/ਜਾਂ ਅਨੁਭਵ ਕਰਨ ਦੇ ਜ਼ੋਖਮ ਵਿਚਲੇ ਸਾਰੇ ਗਾਹਕਾਂ ਨੂੰ ਵਧੀਕ ਕਰਜ਼ਾ ਵਸੂਲੀ ਖ਼ਰਚੇ ਜਾਂ ਵਿਆਜ ਨਾ ਲੱਗਣ, ਕਾਨੂੰਨੀ ਕਾਰਵਾਈ ਦੇ ਅਧੀਨ ਉਨ੍ਹਾਂ ਤੇ ਕਦਮ ਨਾ ਚੁੱਕੇ ਜਾਣ ਅਤੇ ਉਹਨਾਂ ਦੀ ਪਾਣੀ ਦੀ ਸਪਲਾਈ 'ਤੇ ਰੋਕ ਨਾ ਲੱਗੇ।

ਅਸੀਂ ਇਨ੍ਹਾਂ ਦੁਆਰਾ ਗਾਹਕਾਂ ਦੀ ਮੱਦਦ ਕਰਦੇ ਹਾਂ:

•           ਭੁਗਤਾਨ ਲਈ ਕਿਸੇ ਹੋਰ ਵਿਅਕਤੀ ਨੂੰ ਬਿੱਲਾਂ ਨੂੰ ਭੇਜਕੇ ਜੇਕਰ ਉਹ ਵਿਅਕਤੀ ਲਿਖਤੀ ਰੂਪ ਵਿੱਚ ਅਜਿਹਾ ਕਰਨ ਲਈ ਸਹਿਮਤ ਹੁੰਦਾ ਹੈ ਤਾਂ

•           ਪਾਣੀ ਦੀ ਵਰਤੋਂ ਨੂੰ ਘਟਾਉਣ, ਪਾਣੀ ਵਰਤਣ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਯੋਗਤਾ ਰੱਖਣ ਵਾਲੇ ਸਰਕਾਰੀ ਫ਼ੰਡ ਪ੍ਰਾਪਤ ਕੁਸ਼ਲਤਾ ਪ੍ਰੋਗਰਾਮਾਂ ਨੂੰ ਰੈਫ਼ਰਲ ਦੇਣ ਬਾਰੇ ਜਾਣਕਾਰੀ ਦੇ ਕੇ

•           ਗਾਹਕਾਂ ਨੂੰ ਉਹਨਾਂ ਦੀ ਤਰਫੋਂ ਸਾਡੇ ਨਾਲ ਗੱਲਬਾਤ ਕਰਨ ਲਈ ਕਿਸੇ ਨੁਮਾਇੰਦੇ ਨੂੰ ਨਾਮਜ਼ਦ ਕਰਨ ਦੀ ਆਗਿਆ ਦੇ ਕੇ

•           ਬਗ਼ੈਰ ਕਿਸੇ ਕੀਮਤ ਦੇ ਨਿਰਪੱਖ ਵਿੱਤੀ ਸਲਾਹਕਾਰ ਕੋਲ ਭੇਜਕੇ।

ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਸੰਪੂਰਨ ਗਾਹਕ ਸਹਾਇਤਾ ਨੀਤੀ ਪੜ੍ਹ ਸਕਦੇ ਹੋ।